Children of God

Showing posts with label Masih Song Lyrics. Show all posts
Showing posts with label Masih Song Lyrics. Show all posts

Tuesday, May 13, 2025

Halata Nu Bol || हलाता नू बोल || Lyrics


 

हालाता नू बोल ना उलझन मेरे नाल 

मैनू जिंदगी ज्योंन दा हुनर मेरे येसू ने सिखाया ए 

हालाता नू बोल ना उलझन मेरे नाल 

मैनू जिंदगी ज्योंन दा हुनर मेरे अब्बा ने सिखाया ए 


1. चल्लियां हवावा बढ़िया सी भारीयां, तूफाना ने वी लाईंया कुवता सी सारीयां (2)

किन्ज ओहना अग्गे खड़े रहणा ए, मैनू येसू ने सिखाया ए (2)

मैनू जिंदगी ज्योंन दा...


2. औखे समय आ के जदो घेर लैंदे सी, आपने वी जदो अक्खां फेर लैंदे सी (2)

ओथे मां ओथे बाप ओथे यार, ओहने बन के विखाया ए (2)

मैनू जिंदगी ज्योंन दा...


3. लोकी कहदें लंघे पाणी मुडदे नहीं, शीशा अते दिल टुट्टे जुडदे नहीं (2)

ऐ ज़माने जदों दिल तोड़या, ओहने जोड़ के विखाया ए (2)

मैनू जिंदगी ज्योंन दा...


4. दुखां ते बिमारियां च फसेया उदों, दूर मेरे येसू तेथों होया मैं जदों (2)

जदों बेड़े विच्च आप चडेया, पार करके विखाया ए (2)

मैनू जिंदगी ज्योंन दा...

Friday, September 6, 2024

Behad Yeshu Tera Pyaar || बेहद यीशु तेरा प्यार


 

बेहद यीशु तेरा प्यार भुल्ल्या भुलाया जा नही सकदा

मेरे ते करम बेशुमार कदे गिन्या वी जा नही सकदा

बेहद यीशु तेरा प्यार...

1. कैसियां निभायियां मेरे नाल यारियां,

लाहनता मुकायियां मेरे उत्तो सारीयां 2

जिंदगी च यीशु येहा यार भुल्ल्या भुलाया जा नही सकदा

बेहद यीशु तेरा प्यार...

2. कीतियां वफाइयां बेवफाइया बदले,

इज्जता वदाइयां रुसवाईयां बदले 2

कीतियां वफावां हरबार भुल्ल्या भुलाया जा नही सकदा

बेहद यीशु तेरा प्यार...

3. सुख दित्ते मैनू दुख मेरे जरके,

इज्जत मैं पाई यीशु तेरे करके 2

मेरे उत्तो जिंद दित्ती वार भुल्ल्या भुलाया जा नही सकदा

बेहद यीशु तेरा प्यार...


Thursday, May 16, 2024

Jiyon Diyan Gallaan || ਜਿਉਂਣ ਦੀਆਂ ਗੱਲਾਂ



 ਜਿਉਂਣ ਦੀਆਂ ਗੱਲਾਂ 

ਤੈਨੂੰ ਛੱਡ ਕੇ ਮੈਂ ਜਾਵਾਂ ਕਿੱਥੇ ਨਾਸਰੀ,

ਕਿਉਂਕਿ ਜਿਉਂਣ ਦੀਆਂ ਗੱਲਾਂ ਤੇਰੇ ਕੋਲ ਨੇ

ਰੱਖਾਂ ਦਿੱਲ ਦੀ ਤਿਜੋਰੀ ਵਿੱਚ ਸਾਂਭ ਕੇ -2

ਹੀਰੇ ਮੋਤੀਆਂ ਤੋਂ ਮਹਿੰਗੇ ਤੇਰੇ ਬੋਲ ਨੇ ਬੋਲ ਨੇ

ਤੈਨੂੰ ਛੱਡ ਕੇ ਮੈਂ ਜਾਵਾਂ ਕਿੱਥੇ ਨਾਸਰੀ...


1. ਬੰਜਰ ਜ਼ਮੀਨ ਲਈ ਤੂੰ ਆਇਆ ਸੋਤਾ ਬਣ ਕੇ,

ਸਾਨੂੰ ਵੱਡੇ ਕੀਤਾ ਏ ਤੂੰ ਆਪ ਛੋਟਾ ਬਣ ਕੇ -2

ਜੋ ਤਰਸ ਦੀ ਜਾਨ ਨੂੰ ਰਜਾਉਂਦੀਆ-2

ਉਹ ਪਾਣੀ ਦੀਆ ਛੱਲਆਂ ਤੇਰੇ ਕੋਲ ਨੇ ਕੋਲ ਨੇ

ਤੈਨੂੰ ਛੱਡ ਕੇ ਮੈਂ ਜਾਵਾਂ ਕਿੱਥੇ ਨਾਸਰੀ...


2. ਕਿਤੇ ਮੇਰੀ ਰੂਹ ਨੂੰ ਸਕੂਨ ਤੇਰੇ ਬਿਨ ਨਹੀਂ,

ਤੈਥੋਂ ਵੱਖ ਹੋਕੇ ਯਿਸੂ ਜੀਨਾ ਮੁਮਕਿਨ ਨਹੀਂ -2

ਬੜਾ ਔਖਾ ਯਿਸੂ ਤੇਰੇ ਬਿਨਾ ਤੁਰਨਾ -2

ਮੇਰੇ ਕਦਮ ਤਾਂ ਜਾਂਦੇ ਯਿਸੂ ਡੋਲ ਏ ਡੋਲ ਏ

ਤੈਨੂੰ ਛੱਡ ਕੇ ਮੈਂ ਜਾਵਾਂ ਕਿੱਥੇ ਨਾਸਰੀ...


3. ਪਹਿਲੀ ਅਤੇ ਆਖਰੀ ਉਮੀਦ ਯਿਸੂ ਤੂੰ ਏ

ਥੋਮਸ ਦੇ ਸਭ ਤੋਂ ਕਰੀਬ ਯਿਸੂ ਤੂੰ ਏ 

ਬੋਬੀ ਦੇ ਵੀ ਸਭ ਤੋਂ ਕਰੀਬ ਯਿਸੂ ਤੂੰ ਏ 

ਐਸੀ ਕੀਮਤ ਚੁਕਾਈ ਮੇਰੇ ਪਾਪਾਂ ਦੀ -2

ਤੂੰ ਤੇ ਸਵਰਗਾਂ ਦੇ ਬੂਹੇ ਦਿੱਤੇ ਖੋਲ ਏ ਖੋਲ ਏ

ਤੈਨੂੰ ਛੱਡ ਕੇ ਮੈਂ ਜਾਵਾਂ ਕਿੱਥੇ ਨਾਸਰੀ...


Jyon Diya'n Galla'n

 Tainu Chhadd Ke Mai Java'n Kithe Nasri,

Kyonki Jiyon Diya'n Galla'n Tere Kol Ne

Rakha'n Dil Di Tijori Vich Sa'mbh Ke -2

Hire Motia'n To Menhge Tere Bol Ne Bol Ne

Tainu Chhadd Ke...


1. Banjar Zameen Layi Tu Aya Sota Ban Ke,

Sanu Wadda Kita Ae Tu Aap Chhotta Ban Ke -2

Jo Tarsdi Jaan Nu Rajaundian -2

Oh Paani Diya'n Chhalla'n Tere Kol AE Kol Ae

Tainu Chhadd Ke...


2. Kite Meri Rooh Nu Sakoon Tere Bin Nahi

taitho'n Vakh Ho Ke Yessu Jina Mumkin Nahi -2

Barha Aukha Yessu Tere Bina Turna-2

Mere Kadam Ta Jande Yessu Dol Ae Dol Ae

Tainu Chhadd Ke...


3. Pehli Ate Akhri Umeed Yessu Tu Ae

Thomas De Sabh To Kareeb Yessu Tu Ae

Bobby De Vi Sabh To Kareeb Yessu TU Ae

Aisi Keemat Chukai Mere Papa'n Di -2

Tu Te Swarga'n De Buhe Dite Khol Ae Khol Ae

Tainu Chhadd Ke...



Wednesday, May 15, 2024

Aadam Tu Kithe Ae || आदम तू किथे ऐ || ਆਦਮ ਤੂੰ ਕਿੱਥੇ ਏ||



आदम तू किथे ऐ 
बेटा मेरा जी नहिओ लगदा 
गम दा है सूरज मघदा 
इक सी ओवी नहीं लभदा 
आदम तू किथे ऐ 
आजा तू किथे ऐ -2 

1. चेता मैनू भुल्ल गया , हर इक राग दा 
    चुप्प कर बहि गया, संगीत मेरे बाग़ दा। 
कोयल ने गौना छड्या, फुल्लां मुसकौना छड्या 
पत्त्या लहरौना छड्या। आदम तू किथे ऐ...

2. सोच्या सी दोवें आमों साहमने खलौनगे,
     ऐसी जदो मिलांगे ते गीत शुरू होणगे।
पर अज्ज है घोर उदासी, खुशीआं दी झुर उदासी 
आवें ना होर उदासी। आदम तू किथे ऐ... 

 

3. सीने चु्ब जान वाला तीर बन गया ऐ, 
कंन्ध उत्ते लगी तसवीर बन गया ऐ
तैनू मैं मोड़ लियौना, मुड़ तों ऐ बाग सजौंना 
ईक दिन तूं मुड़ के औना. आदम तूं किथे ऐ...


 

ਆਦਮ ਤੂੰ ਕਿੱਥੇ ਏ

ਬੇਟਾ ਮੇਰਾ ਜੀ ਨਹੀਂਓ ਲਗਦਾ, ਗਮ ਦਾ ਹੈ ਸੂਰਜ ਮਘਦਾ 

ਇੱਕ ਸੀ ਓਹਵੀ ਨਹੀਂਓ ਲੱਭਦਾ।

ਆਦਮ ਤੂੰ ਕਿੱਥੇ ਏ, ਆਜਾ ਤੂੰ ਕਿੱਥੇ ਏ-2


1. ਚੇਤਾ ਮੈਨੂੰ ਭੁੱਲ ਗਿਆ, ਹਰ ਇੱਕ ਰਾਗ ਦਾ

ਚੁੱਪ ਕਰ ਬਹਿ ਗਿਆ, ਸੰਗੀਤ ਮੇਰੇ ਬਾਗ਼ ਦਾ।

ਕੌਇਲ ਨੇ ਗਾਓੁਣਾ ਛੱਡਿਆ, ਫੁੱਲਾਂ ਮੁਸਕਾਓੁਣਾ ਛੱਡਿਆ

ਪੱਤਿਆਂ ਲਹਿਰਾਉਣਾ ਛੱਡਿਆ। ਆਦਮ ਤੂੰ ਕਿੱਥੇ ਏ...


2. ਸੋਚਿਆ ਸੀ ਦੋਵੇਂ ਆਮੋਂ ਸਾਹਮਣੇ ਖਲਾਉਣਗੇ,

ਅਸੀ ਜਦੋਂ ਮਿਲਾਂਗੇ ਤੇ ਗੀਤ ਸ਼ੁਰੂ ਹੋਣਗੇ।

ਪਰ ਅੱਜ ਏ ਘੋਰ ਉਦਾਸੀ, ਖੁਸ਼ੀਆਂ ਦੀ ਝੁੱਰ ਉਦਾਸੀ

ਆਵੇਂ ਨਾ ਹੋਰ ਉਦਾਸੀ। ਆਦਮ ਤੂੰ ਕਿੱਥੇ ਏ...


3. ਸੀਨੇ ਚੁੱਭ ਜਾਣ ਵਾਲਾ ਤੀਰ ਬਣ ਗਿਆ ਏ,

ਕੰਧ ਉੱਤੇ ਲੱਗੀ ਤਸਵੀਰ ਬਣ ਗਿਆ ਏ।

ਤੈਨੂੰ ਮੈਂ ਮੋੜ ਲਿਆਉਣਾ, ਮੁੜ ਤੋਂ ਇਹ ਬਾਗ਼ ਸਜਾਉਣਾਂ

ਇੱਕ ਦਿਨ ਤੂੰ ਮੁੜ ਕੇ ਆਉਣਾ। ਆਦਮ ਤੂੰ ਕਿੱਥੇ ਏ... 

Friday, December 22, 2023

मुजस्सम होके दुनिया में ।। Mujasam Hoke Dunia Mei ।।



 मुजस्सम होके दुनिया में खुदा खुद आप आया है,

गुनाहों के मरीज़ों की दवाई साथ लाया है।


1. गवाही जिसके हक में मुद्दतों से दी थी नबियों ने,

हुआ है आज वो पैदा मसीहा नाम पाया है।


2. कहाँ जाएगा तू इबलीस अब अपना फिकर कर ले,

तेरा सिर तोड़ने को शहनशाह चरनी में आया।


3. अज़ीज़ अहले जहां को आज यह मुजदा सुनादे तू,

हुआ तुझ पर खुदावंद की अजब रहमत का साया है।

Monday, November 20, 2023

1 Zaboor 2nd Vajan II Hai Kya Hi Mubarak Hai Oh Adami II है क्या ही मुबारक है ओह आदमी

 


1. है क्या ही मुबारक है ओह आदमी ,
    सलाह ते शरीरां दी चलदा नहीं। 
 
2. न बुरियां दे राह उत्ते रहंदा खड़ा। 
    मखौलियां दी जुण्डी विच्च न बैठदा। 
 
3. शराअ विच्च यहोवाह दी है ओह मगन ,
    है दिन रात ओसे दी ओहनू लगन।  
 
4. ओह उस बूटे वांगर है रहिन्दा हरा ,
    जो नहरा दे उत्ते है लगिया होया।  
 
5. ओह फल देंदा है अपने वेले उत्ते ,
     न सुकदा कोई ओहदा पत्तर कदी।  
 
6. ओह सभ अपने कम्मां दे विच्च है भला ,
    ते रहिन्दा ए फुलदा ते फलदा सदा।  
 
7. अजिहा नहीं पर शरीरां दा  हाल ,
    ओह उड जांदे भोंह उडदा ज्यों वा दे नाल।  
 
8. अदालत दे थां ना खलोवन बदकार ,
    न बद ओथे ठहिरन जिथे होण सच्चियार।  
 
9. ख़ुदा सच्चियां दा है राह जाणदा ,
    शरीरां दा राह नास हो जावेगा।  
 
 
 

1 Zaboor II Oh Dhan Hai Jo Na Manneda e Slah Shareera Di II ओह धन है जो न मन्नदा है सलाह शरीरा दा II



1. ओह धन है जो न मन्नदा है सलाह शरीरा दा ,
    न तुरदा ए बुरियां दे राह उत्ते कदी वी।  
 
2. मखौलीयां  दे जलसे विच्च न कदी बैहिन्दा ए ,
    पर दिने राती शराअ नू ओह सोचदा रहिन्दा ए।  
 
3. हाल ओहदा है उस बूटे वांग जो लग्गा पानी ते ,
    फल अपने वेले देवेगा न पत्तर सुकणगे।  
 
4. ओह अपने सारे कम्मां विच्च फ़ल दायक होवेगा ,
    पर तूड़ी वांगर वा दे नाल बदकार उड जावेगा।  
 
5. शरीर ते विच्च कचेहरी दे खलो न सकणगे ,
    ते मंडली विच्च सच्चियारां दी बदकार न ठहरनगे।  
 
6. क्यों जो यहोवाह पाक खुदा राह जाणदा सादिक़ दा ,
    पर राह जो है शरीरां दा सो सड़ पुड जावेगा। 


Saturday, September 9, 2023

Mera Man Tarse Teri Bani Nu || ਮੇਰਾ ਮਨ ਤਰਸੇ ਤੇਰੀ ਬਾਣੀ ਨੂੰ




www.facebook.com

 ਮੇਰਾ ਮਨ ਤਰਸੇ ਤੇਰੀ ਬਾਣੀ ਨੂੰ, ਜਿਵੇਂ ਜੰਗਲ ਚ ਹਿਰਨੀ ਪਾਣੀ ਨੂੰ।(2)

ਮੈ ਦੌਲਤ ਤੈਥੋਂ ਨਹੀਂ ਮੰਗਦਾ (2), ਕੀ ਕਰਨਾ ਨਾਸ਼ ਹੋ ਜਾਣੀ ਨੂੰ ।

ਮੇਰਾ ਮਨ ਤਰਸੇ ਤੇਰੀ ਬਾਣੀ ਨੂੰ ਜਿਵੇਂ ਜੰਗਲ ਚ ਹਿਰਨੀ ਪਾਣੀ ਨੂੰ

1. ਮੈ ਪਿਆਸਾ ਹਾਂ ਮੇਰੀ ਪਿਆਸ ਬੁਝਾ, ਪ੍ਰਭੂ ਅੰਮ੍ਰਿਤ ਜਲ ਆ ਮੈਨੂੰ ਪਿਲਾ

ਮੈਂ ਭੁੱਖਾ ਹਾਂ ਮੈਨੂੰ ਜੀਵਨ ਦੀ ਰੋਟੀ ਤੂੰ ਆ ਕੇ ਆਪ ਖਿਲਾ

ਦੇ ਬਖ਼ਸ਼ ਤੂੰ ਮੈਨੂੰ ਆਪ ਖ਼ੁਦਾ (2), ਮੈਥੋਂ ਹੋਈ ਨਾ ਫਰਮਾਨੀ ਨੂੰ।

ਮੇਰਾ ਮਨ ਤਰਸੇ ਤੇਰੀ.......

2. ਬਘਿਆੜ ਫਿਰਨ ਮੇਰੇ ਚਾਰੇ ਪਾਸੇ, ਮਾਸੂਮ ਜਿਹੀ ਮੈਂ ਭੇੜ ਤੇਰੀ।

ਤੂੰ ਅੱਛਾ ਅਯਾਲੀ ਬਣ ਮੇਰਾ, ਤੇ ਆਣ ਛਡਾਉਂਦਾ ਜਾਨ ਮੇਰੀ।

ਮੈ ਜਾਣਾ ਪਿਆਰ ਮਹਾਨ ਤੇਰਾ (2), ਕੀ ਪਤਾ ਏ ਦੁਨੀਆ ਫ਼ਾਨੀ ਨੂੰ।

ਮੇਰਾ ਮਨ ਤਰਸੇ ਤੇਰੀ......

3. ਤੂੰ ਸਾਰੀ ਦੁਨੀਆ ਦਾ ਚਾਨਣ ਹੈ, ਚਾਨਣ ਹੋ ਜਾਵਣ ਰਾਹ ਮੇਰੇ।

ਵਾਰਿਸ ਜੇ ਲਭਦਾ ਮੋਤੀਆਂ ਨੂੰ, ਦਯਾ ਸਾਗਰ ਦੇ ਆ ਨੇੜੇ।

ਸੱਚ ਰਾਜੂ ਹਾਲ ਸਣਾਉਂਦਾ ਏ (2), ਥੋੜ ਆਪਣੇ ਦਿਲ ਦੇ ਜਾਨੀ ਨੂੰ।

ਮੇਰਾ ਮਨ ਤਰਸੇ ਤੇਰੀ.......


www.instagram.com

Tuesday, August 31, 2021

Yahovah Mere Tere Varga || यहोवा मेरे तेरे वरगा || ਯਹੋਵਾਹ ਮੇਰੇ ਤੇਰੇ ਵਰਗਾ ||

 




👇👇

https://www.facebook.com/ChildrenofGod.in


ਯਹੋਵਾਹ ਮੇਰੇ ਤੇਰੇ ਵਰਗਾ ਨਹੀਂ ਕੋਈ ਜਮਾਨੇ ਪੇ 

ਤੇਰੇ ਹੀ ਰਹਿਮ  ਦੇ ਸਦਕਾ ਅਸੀਂ ਜਿਓੰਦੇ ਤੇ ਵਸਦੇ ਹਾਂ 


1. ਤੂੰ ਖੁਦ ਨਾ ਸੋਵੇ ਨਾ ਅੱਕੇ ਤੇ ਸਾਨੂ ਅਰਾਮ ਦੇਂਦਾ ਏ 

ਤੂੰ ਦੇਵੇ ਨੀਂਦ ਖੁਦ ਤੇ ਸਾਨੂ ਅਰਾਮ ਦੇਂਦਾ ਏ  

ਯਹੋਵਾਹ  ਮੇਰੇ  .......................


2. ਤੂੰ ਉਹ ਏ ਜਿਸ ਨੇ ਦਾਊਦ  ਨੂੰ ਵੱਡੀ ਪਾਦਸ਼ਾਹੀ  ਬਕਸ਼ੀ ਏ 

ਤੂੰ ਓਹੋ ਏ ਜਿਸ ਨੇ ਯੂਸਫ ਨੂੰ ਰਾਜਿਆਂ  ਸੰਗ ਬਿਠਾਇਆ ਏ 

ਯਹੋਵਾਹ  ਮੇਰੇ    ....................


3. ਇਹ  ਕਣ  ਕਣ  ਤੇਰੇ ਕੁਦਰਤ  ਦੀ  ਸਨਾ  ਦੇ ਗੀਤ ਗਾਉਂਦੇ  ਨੇ 

ਏ ਪੰਛੀ ਉਡਦੇ ਫਿਰਦੇ ਨੇ ਤੇ ਫੈਲ ਫਲ ਵੀ  ਮੁਸਕਰਾਉਂਦੇ  ਨੇ 

ਯੋਹਾਵਹ ਮੇਰੇ  .........................


Halata Nu Bol || हलाता नू बोल || Lyrics

  हालाता नू बोल ना उलझन मेरे नाल   मैनू जिंदगी ज्योंन दा हुनर मेरे येसू ने सिखाया ए  हालाता नू बोल ना उलझन मेरे नाल  मैनू जिंदगी ज्योंन दा ह...