आदम तू किथे ऐबेटा मेरा जी नहिओ लगदागम दा है सूरज मघदाइक सी ओवी नहीं लभदाआदम तू किथे ऐआजा तू किथे ऐ -21. चेता मैनू भुल्ल गया , हर इक राग दाचुप्प कर बहि गया, संगीत मेरे बाग़ दा।कोयल ने गौना छड्या, फुल्लां मुसकौना छड्यापत्त्या लहरौना छड्या। आदम तू किथे ऐ...2. सोच्या सी दोवें आमों साहमने खलौनगे,ऐसी जदो मिलांगे ते गीत शुरू होणगे।पर अज्ज है घोर उदासी, खुशीआं दी झुर उदासीआवें ना होर उदासी। आदम तू किथे ऐ...
3. सीने चु्ब जान वाला तीर बन गया ऐ,कंन्ध उत्ते लगी तसवीर बन गया ऐतैनू मैं मोड़ लियौना, मुड़ तों ऐ बाग सजौंनाईक दिन तूं मुड़ के औना. आदम तूं किथे ऐ...
ਆਦਮ ਤੂੰ ਕਿੱਥੇ ਏ
ਬੇਟਾ ਮੇਰਾ ਜੀ ਨਹੀਂਓ ਲਗਦਾ, ਗਮ ਦਾ ਹੈ ਸੂਰਜ ਮਘਦਾ
ਇੱਕ ਸੀ ਓਹਵੀ ਨਹੀਂਓ ਲੱਭਦਾ।
ਆਦਮ ਤੂੰ ਕਿੱਥੇ ਏ, ਆਜਾ ਤੂੰ ਕਿੱਥੇ ਏ-2
1. ਚੇਤਾ ਮੈਨੂੰ ਭੁੱਲ ਗਿਆ, ਹਰ ਇੱਕ ਰਾਗ ਦਾ
ਚੁੱਪ ਕਰ ਬਹਿ ਗਿਆ, ਸੰਗੀਤ ਮੇਰੇ ਬਾਗ਼ ਦਾ।
ਕੌਇਲ ਨੇ ਗਾਓੁਣਾ ਛੱਡਿਆ, ਫੁੱਲਾਂ ਮੁਸਕਾਓੁਣਾ ਛੱਡਿਆ
ਪੱਤਿਆਂ ਲਹਿਰਾਉਣਾ ਛੱਡਿਆ। ਆਦਮ ਤੂੰ ਕਿੱਥੇ ਏ...
2. ਸੋਚਿਆ ਸੀ ਦੋਵੇਂ ਆਮੋਂ ਸਾਹਮਣੇ ਖਲਾਉਣਗੇ,
ਅਸੀ ਜਦੋਂ ਮਿਲਾਂਗੇ ਤੇ ਗੀਤ ਸ਼ੁਰੂ ਹੋਣਗੇ।
ਪਰ ਅੱਜ ਏ ਘੋਰ ਉਦਾਸੀ, ਖੁਸ਼ੀਆਂ ਦੀ ਝੁੱਰ ਉਦਾਸੀ
ਆਵੇਂ ਨਾ ਹੋਰ ਉਦਾਸੀ। ਆਦਮ ਤੂੰ ਕਿੱਥੇ ਏ...
3. ਸੀਨੇ ਚੁੱਭ ਜਾਣ ਵਾਲਾ ਤੀਰ ਬਣ ਗਿਆ ਏ,
ਕੰਧ ਉੱਤੇ ਲੱਗੀ ਤਸਵੀਰ ਬਣ ਗਿਆ ਏ।
ਤੈਨੂੰ ਮੈਂ ਮੋੜ ਲਿਆਉਣਾ, ਮੁੜ ਤੋਂ ਇਹ ਬਾਗ਼ ਸਜਾਉਣਾਂ
ਇੱਕ ਦਿਨ ਤੂੰ ਮੁੜ ਕੇ ਆਉਣਾ। ਆਦਮ ਤੂੰ ਕਿੱਥੇ ਏ...

No comments:
Post a Comment